12th Result : ਲੁਧਿਆਣਾ ਦੀ ਅਰਸ਼ਦੀਪ ਪਹਿਲੇ, ਮਾਨਸਾ ਦੀ ਆਦਰਸ਼ਪ੍ਰੀਤ ਕੌਰ ਦੂਜੇ ਤੇ ਫਰੀਦਕੋਟ ਦੀ ਕੁਲਵਿੰਦਰ ਕੌਰ ਰਹੀ ਤੀਜੇ ਸਥਾਨ ‘ਤੇ

0
24930

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ ਦਾ ਨਤੀਜਾ 96.6 ਫੀਸਦੀ ਰਿਹਾ। ਜਿਸ ਵਿਚੋੋਂ 97.98 ਫੀਸਦੀ ਕੁੜੀਆਂ ਦਾ ਅਤੇ ਲੜਕਿਆਂ ਦਾ ਨਤੀਜਾ 96.27 ਫੀਸਦੀ ਰਿਹਾ।

ਪਹਿਲੇ ਨੰਬਰ ’ਤੇ ਰਹਿਣ ਵਾਲੀ ਅਰਸ਼ਦੀਪ ਕੌਰ ਜੋ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਲੁਧਿਆਣਾ ਦੀ ਵਿਦਿਆਰਥਣ ਹੈ, ਨੇ 99.40 ਅੰਕ ਹਾਸਲ ਕੀਤੇ। ਦੂਜੇ ਆਦਰਸ਼ਪ੍ਰੀਤ ਕੌਰ ਮਾਨਸਾ ਅਤੇ ਤੀਜੇ ਸਥਾਨ ਤੇ ਕੁਲਵਿੰਦਰ ਕੌਰ, ਫਰੀਦਕੋਟ ਰਹੀ।

ਪਿਛਲੇ ਸਾਲ PSEB ਨੇ ਬੋਰਡ ਪ੍ਰੀਖਿਆਵਾਂ ਦੇ ਟਾਪਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਸੀ ਕਿਉਂਕਿ ਕੋਈ ਪ੍ਰੀਖਿਆ ਨਹੀਂ ਸੀ। ਪਰ ਕਿਉਂਕਿ ਬੋਰਡ ਨੇ ਇਸ ਸਾਲ ਪ੍ਰੀਖਿਆਵਾਂ ਕਰਵਾਈਆਂ ਸਨ, ਇਸ ਲਈ ਹਰੇਕ ਸਟਰੀਮ ਦੇ ਟਾਪਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।

ਜਿਕਰਯੋਗ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਨੇ ਹੀ ਪੜ੍ਹਾਈ ਦੇ ਮਾਮਲੇ ਵਿਚ ਟਾਪ ਕੀਤਾ ਹੈ। ਹਰ ਵਾਰ ਵਾਂਗ ਇਸ ਵਾਰ ਵੀ ਲੜਕੀਆਂ ਨੇ ਲੜਕਿਆਂ ਨੂੰ ਪਛਾੜ ਦਿੱਤਾ ਹੈ।